Drone Pilot Training & Manufacturing - ਘਰ-ਘਰ ਵਿੱਚ ਹੋਵੇਗਾ ਡਰੋਨ ਪਾਇਲਟ – ਹਰ ਪਿੰਡ ਵਿੱਚ ਬਣੇਗਾ ਡਰੋਨ ਪੋਰਟ
"ਘਰ-ਘਰ ਵਿੱਚ ਹੋਵੇਗਾ ਡਰੋਨ ਪਾਇਲਟ, ਹਰ ਪਿੰਡ ਵਿੱਚ ਹੋਵੇਗਾ ਡਰੋਨ ਪੋਰਟ।" – ਇਹ ਸਿਰਫ਼ ਨਾਅਰਾ ਨਹੀਂ, ਇਹ ਮਾਰਸ਼ੀਅਨਿਸ ਏਵੀਏਸ਼ਨ ਦੀ ਵਚਨਬੱਧਤਾ ਹੈ। Martianis Aviation ਵੱਲੋਂ ਇਹ ਨਵਾਂ ਦ੍ਰਿਸ਼ਟੀਕੋਣ ਲਿਆਂਦਾ ਗਿਆ ਹੈ – ਇੱਕ ਐਸਾ ਪੰਜਾਬ ਬਣ
- ਲਕੜੀਆਂ ਨੂੰ ਪਰ ਲਗਾਉਣ ਦਾ ਸੁਪਨਾ
ਸਾਡਾ ਮਕਸਦ ਸਾਫ਼ ਹੈ – ਪੰਜਾਬ ਦੇ ਹਰ ਕੋਨੇ, ਹਰ ਪਿੰਡ, ਹਰ ਵਾਰਡ ਵਿੱਚ ਡਰੋਨ ਪਾਇਲਟ ਤਿਆਰ ਕਰਨੇ ਹਨ। ਇਸ ਨਵੇਂ ਭਵਿੱਖ ਵੱਲ ਅੱਗੇ ਵਧਦਿਆਂ, ਅਸੀਂ ਲਿੰਗ ਸਮਾਨਤਾ ਨੂੰ ਵੀ ਮੁੱਖ ਥਾਂ ’ਤੇ ਰੱਖਦੇ ਹਾਂ।
ਸਾਡਾ ਲਕੜੀਆਂ ਲਈ ਖਾਸ ਇਨਿਸ਼ੀਏਟਿਵ “ਲੜਕੀਆਂ ਦੀ ਉਡਾਣ” ਦੇ ਤਹਿਤ, ਅਸੀਂ ਡਰੋਨ ਟ੍ਰੇਨਿੰਗ ਮੁਫ਼ਤ ਜਾਂ ਘੱਟ ਕੀਮਤ ’ਤੇ ਮੁਹੱਈਆ ਕਰਵਾ ਰਹੇ ਹਾਂ ਤਾਂ ਜੋ ਕਿਸੇ ਵੀ ਬੱਚੀ ਜਾਂ ਔਰਤ ਨੂੰ ਹੱਕਾਂ ਤੋਂ ਵੰਚਿਤ ਨਾ ਕੀਤਾ ਜਾਵੇ।
- ਲੜਕੀਆਂ ਦੀ ਉਡਾਣ~
ਪੰਜਾਬ ਦੀਆਂ ਲੜਕੀਆਂ ਹੁਣ ਸਿਰਫ਼ ਘਰਾਂ ਦੀਆਂ ਜ਼ਿੰਮੇਵਾਰੀਆਂ ਤੱਕ ਸੀਮਿਤ ਨਹੀਂ – ਹੁਣ ਉਹ ਡਰੋਨ ਪਾਇਲਟ ਬਣ ਰਹੀਆਂ ਹਨ, ਖੇਤਾਂ ਨੂੰ ਸਪਰੇਅ ਕਰ ਰਹੀਆਂ ਹਨ, ਇਨਸਪੈਕਸ਼ਨ ਕਰ ਰਹੀਆਂ ਹਨ ਅਤੇ ਆਪਣੇ ਪੈਰਾਂ ’ਤੇ ਖੜੀਆਂ ਹੋ ਰਹੀਆਂ ਹਨ।
ਹਰ ਲੜਕੀ ਜੋ ਡਰੋਨ ਚਲਾਉਂਦੀ ਹੈ, ਉਹ ਇੱਕ ਪਰਿਵਰਤਨ ਦੀ ਪਾਇਲਟ ਹੈ।
- ਕਿਉਂ ਲੋੜ ਹੈ ਹਰ ਪਿੰਡ ਵਿੱਚ ਡਰੋਨ ਪੋਰਟ ਦੀ?
ਚਾਹੇ ਗੱਲ ਹੋਵੇ ਖੇਤੀ ਵਿੱਚ ਟੈਕਨੋਲੋਜੀ ਦੀ ਵਰਤੋਂ, ਐਮਰਜੈਂਸੀ ਮੈਡੀਕਲ ਸਪਲਾਈ ਜਾਂ ਸਰਕਾਰੀ ਨਿਗਰਾਨੀ, ਡਰੋਨ ਹਰ ਖੇਤਰ ਵਿੱਚ ਕਮਾਲ ਕਰ ਰਹੇ ਹਨ। ਇਸ ਲਈ ਅਸੀਂ ਹਰ ਪਿੰਡ ਵਿੱਚ ਡਰੋਨ ਪੋਰਟ ਬਣਾਉਣ ਦੀ ਯੋਜਨਾ ਬਣਾ ਰਹੇ ਹਾਂ।
ਕਲਪਨਾ ਕਰੋ:
- ਜਦੋਂ ਇੱਕ ਕਿਸਾਨ ਦੀ ਧੀ ਆਪਣੀ ਫ਼ਸਲ ’ਤੇ ਡਰੋਨ ਨਾਲ ਸਪਰੇਅ ਕਰਦੀ ਹੈ।
- ਜਦੋਂ ਇੱਕ ਪਿੰਡ ਦੀ ਲੜਕੀ ਮੈਪਿੰਗ ਜਾਂ ਇਨਸਪੈਕਸ਼ਨ ਕਰਕੇ ਆਪਣਾ ਰੋਜ਼ਗਾਰ ਬਣਾਉਂਦੀ ਹੈ।
- ਜਦੋਂ ਇੱਕ ਪੰਚਾਇਤ ਵਿੱਚ ਬਣੇ ਡਰੋਨ ਪੋਰਟ ਤੋਂ ਕਈ ਨੌਜਵਾਨ ਆਪਣੇ ਕਰੀਅਰ ਦੀ ਸ਼ੁਰੂਆਤ ਕਰਦੇ ਹਨ।
ਤੁਸੀਂ ਵੀ ਬਣੋ ਹਿੱਸਾ ਇਸ ਇਨਕਲਾਬ ਦਾ~
Martianis Aviation, ਸਕੂਲਾਂ, ਪੰਚਾਇਤਾਂ, NGO ਅਤੇ ਸਥਾਨਕ ਸਰਕਾਰਾਂ ਨਾਲ ਮਿਲ ਕੇ ਇਹ ਇਨਿਸ਼ੀਏਟਿਵ ਸ਼ੁਰੂ ਕਰ ਰਹੇ ਹਨ। ਸਾਡੀਆਂ ਟੀਮਾਂ, ਟ੍ਰੇਨਿੰਗ ਯੂਨਿਟ ਅਤੇ ਮੋਬਾਈਲ ਡਰੋਨ ਲੈਬਾਂ ਤੁਹਾਡੇ ਪਿੰਡ ਵਿੱਚ ਆ ਰਹੀਆਂ ਹਨ।
ਜੇ ਤੁਸੀਂ ਮਾਪੇ ਹੋ, ਅਧਿਆਪਕ ਹੋ ਜਾਂ ਪਿੰਡ ਦੇ ਨੇਤਾ, ਤਾਂ ਇਹ ਤੁਹਾਡੇ ਲਈ ਮੌਕਾ ਹੈ ਆਪਣੀ ਕਮਿਊਨਿਟੀ ਨੂੰ ਉੱਡਾਣ ਦੇਣ ਦਾ।
"ਘਰ-ਘਰ ਵਿੱਚ ਹੋਵੇਗਾ ਡਰੋਨ ਪਾਇਲਟ। ਹਰ ਪਿੰਡ ਵਚ ਹੋਵੇਗਾ ਡਰੋਨ ਪੋਰਟ।"
ਇਹ ਪੰਜਾਬ ਦਾ ਹਵਾਈ ਇਨਕਲਾਬ ਹੈ – ਤੇ ਇਹ ਤੁਹਾਡੇ ਨਾਲ ਸ਼ੁਰੂ ਹੁੰਦਾ ਹੈ।
📧 ਸਾਡੇ ਨਾਲ ਸੰਪਰਕ ਕਰੋ: flysky@martianisaviation.com
🌐 ਵੈੱਬਸਾਈਟ: www.martianisaviation.com
#ਡਰੋਨਵਾਲੀਲੜਕੀ #ਲੜਕੀਆਂਦੀਉਡਾਣ #PunjabDroneRevolution #MartianisAviation #GharGharDronePilot#DronePilotJobsPunjab
No comments yet. Login to start a new discussion Start a new discussion